Svoboda | Graniru | BBC Russia | Golosameriki | Facebook
ਸਮੱਗਰੀ 'ਤੇ ਜਾਓ

ਇਤਿਹਾਸਕ ਗਲਪ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਇਤਿਹਾਸਕ ਗਲਪ ਇੱਕ ਸਾਹਿਤਕ ਸ਼ੈਲੀ ਹੈ ਜਿਸ ਵਿੱਚ ਪਲਾਟ ਸਮਾਂ-ਸਥਾਨ ਅਤੀਤ ਦਾ ਅੰਗ ਹੁੰਦਾ ਹੈ। ਹਾਲਾਂਕਿ ਇਹ ਸ਼ਬਦ ਇਤਿਹਾਸਕ ਨਾਵਲ ਦੇ ਸਮਾਨਾਰਥੀ ਦੇ ਤੌਰ 'ਤੇ ਵਰਤਿਆ ਜਾਂਦਾ ਹੈ, ਇਹ ਥੀਏਟਰ, ਓਪੇਰਾ, ਸਿਨੇਮਾ ਅਤੇ ਟੈਲੀਵੀਯਨ, ਦੇ ਇਲਾਵਾ ਵੀਡੀਓ ਗੇਮਾਂ ਅਤੇ ਗ੍ਰਾਫਿਕ ਨਾਵਲਾਂ ਵਰਗੀਆਂ ਬਿਰਤਾਂਤ ਦੀਆਂ ਹੋਰ ਕਿਸਮਾਂ ਦੇ ਤੇ ਵੀ ਲਾਗੂ ਕੀਤਾ ਜਾ ਸਕਦਾ ਹੈ।

ਇਤਿਹਾਸਕ ਕਲਪਨਾ ਦਾ ਇੱਕ ਲਾਜ਼ਮੀ ਤੱਤ ਇਹ ਹੈ ਕਿ ਇਹਦੀ ਕਹਾਣੀ ਅਤੀਤ ਵਿੱਚ ਵਾਪਰ ਰਹੀ ਹੁੰਦੀ ਹੈ ਅਤੇ ਵਿਖਿਆਨ ਕੀਤੀ ਗਏ ਸਮੇਂ-ਸਥਾਨ ਦੇ ਵਿਹਾਰ, ਸਮਾਜਿਕ ਸਥਿਤੀਆਂ ਅਤੇ ਹੋਰ ਵੇਰਵਿਆਂ ਵੱਲ ਧਿਆਨ ਦਿੰਦੀ ਹੈ। ਲੇਖਕ ਅਕਸਰ ਉਸ ਮਾਹੌਲ ਵਿੱਚ ਮਹੱਤਵਪੂਰਣ ਇਤਿਹਾਸਕ ਸ਼ਖਸੀਅਤਾਂ ਦੀ ਛਾਣਬੀਨ ਕਰਨਾ ਵੀ ਪਸੰਦ ਕਰਦੇ ਹਨ, ਜਿਸ ਨਾਲ ਪਾਠਕਾਂ ਨੂੰ ਇਹ ਬਿਹਤਰ ਤਰੀਕੇ ਨਾਲ ਸਮਝਣ ਦਾ ਮੌਕਾ ਮਿਲਦਾ ਹੈ ਕਿ ਇਹ ਵਿਅਕਤੀ ਆਪਣੇ ਵਾਤਾਵਰਣ ਨਾਲ ਕਿਸ ਤਰ੍ਹਾਂ ਪੇਸ਼ ਆਏ ਹੋ ਸਕਦੇ ਹਨ। ਕੁਝ ਉਪ-ਵਿਧਾਵਾਂ ਜਿਵੇਂ ਕਿ ਵਿਕਲਪਿਕ ਇਤਿਹਾਸ ਅਤੇ ਇਤਿਹਾਸਕ ਕਲਪਨਾ ਨਾਵਲ ਵਿੱਚ ਕਿਆਸਰਾਈਆਂ ਜਾਂ ਗੈਰ-ਇਤਿਹਾਸਵਾਦੀ ਤੱਤ ਦਾਖ਼ਲ ਕਰਦੇ ਹਨ।

ਇਤਿਹਾਸਕ ਗਲਪ ਦੇ ਕੰਮਾਂ ਦੀ ਕਈ ਵਾਰ ਪ੍ਰਮਾਣਿਕਤਾ ਦੀ ਘਾਟ ਕਾਰਨ ਅਲੋਚਨਾ ਕੀਤੀ ਜਾਂਦੀ ਹੈ ਕਿਉਂਕਿ ਪਾਠਕ ਜਾਂ ਵਿਧਾ ਦੀਆਂ ਉਸ ਸਮੇਂ ਦੇ ਸਹੀ ਵੇਰਵਿਆਂ ਦੀਆਂ ਉਮੀਦਾਂ ਹਨ। ਇਤਿਹਾਸਕ ਪ੍ਰਮਾਣਿਕਤਾ, ਜਾਂ ਇਤਿਹਾਸਕਤਾ ਅਤੇ ਕਲਪਨਾ ਵਿਚਕਾਰ ਇਹ ਤਣਾਅ ਅਕਸਰ ਪਾਠਕਾਂ ਅਤੇ ਪ੍ਰਸਿੱਧ ਆਲੋਚਕਾਂ ਲਈ ਟਿੱਪਣੀਆਂ ਦਾ ਵਿਸ਼ਾ ਬਣ ਜਾਂਦਾ ਹੈ, ਜਦੋਂ ਕਿ ਗੰਭੀਰ ਆਲੋਚਨਾ ਅਕਸਰ ਇਸ ਟੀਕਾ-ਟਿੱਪਣੀ ਤੋਂ ਪਰ੍ਹੇ ਜਾਂਦੀ ਹੈ, ਇਸ ਦੇ ਹੋਰ ਵਿਸ਼ੇਗਤ ਅਤੇ ਅਹਿਮ ਸਵਾਲਾਂ ਲਈ ਵਿਧਾ ਦੀ ਪੜਤਾਲ ਕਰਦੇ ਹਨ।

ਸਮਕਾਲੀ ਪੱਛਮੀ ਸਾਹਿਤਕ ਵਿਧਾ ਦੇ ਤੌਰ ਤੇ ਇਤਿਹਾਸਕ ਗਲਪ ਦੀਆਂ ਬੁਨਿਆਦਾਂ 19 ਵੀਂ ਸਦੀ ਦੇ ਸ਼ੁਰੂ ਵਿੱਚ ਸਰ ਵਾਲਟਰ ਸਕਾਟ ਅਤੇ ਕੌਮੀ ਸਾਹਿਤਾਂ ਵਿੱਚ ਉਸ ਦੇ ਸਮਕਾਲੀਆਂ ਜਿਵੇਂ ਫ਼ਰਾਂਸੀਸੀ ਆਨੋਰ ਡੀ ਬਾਲਜ਼ਾਕ, ਅਮਰੀਕਨ ਜੇਮਜ਼ ਫੈਨਿਮੋਰ ਕੂਪਰ, ਅਤੇ ਬਾਅਦ ਵਿੱਚ ਰੂਸੀ, ਲਿਓ ਤਾਲਸਤਾਏ ਦੀਆਂ ਰਚਨਾਵਾਂ ਵਿੱਚ ਰੱਖੀਆਂ ਮਿਲਦੀਆਂ ਹਨ। ਹਾਲਾਂਕਿ, ਸਾਹਿਤ ਦੀਆਂ ਵਿਅਕਤੀਗਤ ਰਚਨਾਵਾਂ ਵਿੱਚ "ਇਤਿਹਾਸਕ" ਅਤੇ "ਕਲਪਿਤ" ਦੇ ਘੁਲ ਮਿਲ ਜਾਣ ਦੀ ਬਹੁਤੇ ਸਭਿਆਚਾਰਾਂ ਵਿੱਚ ਲੰਮੀ ਪਰੰਪਰਾ ਹੈ; ਪੱਛਮੀ ਪਰੰਪਰਾਵਾਂ (ਜਿਵੇਂ ਪੁਰਾਣੇ ਯੂਨਾਨੀ ਅਤੇ ਰੋਮਨ ਸਾਹਿਤ ਦੇ ਅਰੰਭ ਤੋਂ) ਵਿੱਚ ਅਤੇ ਪੂਰਬ ਦੀਆਂ ਮੌਖਿਕ ਅਤੇ ਲੋਕ ਪਰੰਪਰਾਵਾਂ (ਮਿਥਿਹਾਸਕ ਅਤੇ ਲੋਕਧਾਰਾ ਦੇਖੋ) ਦੋਨਾਂ ਵਿੱਚ ਹੀ ਇਹ ਰੁਚੀ ਹੈ ਅਤੇ ਇਸ ਨੇ ਮਹਾਂਕਾਵਿ, ਨਾਵਲ, ਨਾਟਕ ਅਤੇ ਹੋਰ ਗਲਪੀ ਰਚਨਾਵਾਂ ਦੀ ਇਤਿਹਾਸ ਦਾ ਵਰਣਨ ਕਰਦੇ ਹੋਏ ਸਮਕਾਲੀ ਦਰਸ਼ਕਾਂ ਲਈ ਸਿਰਜਨਾ ਕੀਤੀ ਹੈ।

ਜਾਣ ਪਛਾਣ

[ਸੋਧੋ]

ਇਤਿਹਾਸਕ ਨਾਵਲ ਦੇ ਰਚਨਾ ਤੱਤਾਂ ਬਾਰੇ ਪਰਿਭਾਸ਼ਾਵਾਂ ਵੱਖ ਵੱਖ ਵਿਚਾਰ ਦਿੰਦੀਆਂ ਹਨ। ਇੱਕ ਪਾਸੇ ਇਤਿਹਾਸਕ ਨਾਵਲ ਸੁਸਾਇਟੀ ਅਨੁਸਾਰ ਉਹ ਰਚਨਾਵਾਂ ਇਸ ਵਿਧਾ ਵਿੱਚ ਆਉਂਦੀਆਂ ਹਨ ਜਿਨ੍ਹਾਂ ਵਿੱਚ "ਬਿਆਨ ਕੀਤੀਆਂ ਘਟਨਾਵਾਂ ਘੱਟੋ-ਘੱਟ ਪੰਜਾਹ ਸਾਲ ਬਾਅਦ ਲਿਖੀਆਂ ਗਈਆਂ ਹੋਣ",[1] ਜਦਕਿ ਆਲੋਚਕ ਸਾਰਾ ਜੌਨਸਨ ਨੇ ਅਜਿਹੇ ਨਾਵਲਾਂ ਨੂੰ ਇਸ ਵਿਧਾ ਦੇ ਖਾਤੇ ਵਿੱਚ ਪਾਇਆ ਹੈ ਜੋ "ਪਿਛਲੀ [20 ਵੀਂ] ਸਦੀ ਦੇ ਮੱਧ ਤੋਂ ਪਹਿਲਾਂ ਦੇ ਕਿੱਸੇ ਹਨ ...ਜਿਨ੍ਹਾਂ ਨੂੰ ਲੇਖਕ ਨਿੱਜੀ ਅਨੁਭਵ ਦੀ ਬਜਾਏ ਖੋਜ ਦੇ ਅਧਾਰ ਤੇ ਲਿਖ ਰਿਹਾ ਹੈ।"[2] ਫੇਰ ਲੀਂਡਾ ਐਡਮਸਨ ਨੇ, ਪੁਸਤਕ-ਸੂਚੀ-ਮੂਲਕ ਹਵਾਲਾ ਕਿਤਾਬ ਵਰਲਡ ਹਿਸਟੋਰੀਕਲ ਫਿਕਸ਼ਨ ਦੇ ਆਪਣੇ ਪ੍ਰਸਤਾਵ ਵਿੱਚ ਲਿਖਿਆ ਹੈ ਕਿ ਜਦੋਂ ਇਤਿਹਾਸਕ ਨਾਵਲ ਦੀ ਇੱਕ "ਆਮ ਤੌਰ 'ਤੇ ਪ੍ਰਵਾਨਿਤ ਪਰਿਭਾਸ਼ਾ ਲਗਭਗ 25 ਸਾਲ ਪਹਿਲਾਂ ਦੇ ਸਮੇਂ ਨੂੰ ਲੈਕੇ ਲਿਖ਼ਿਆ ਗਿਆ" ਨਾਵਲ ਹੈ। ਉਹ ਇਹ ਵੀ ਜ਼ਿਕਰ ਕਰਦੀ ਹੈ ਕਿ ਕੁਝ ਲੋਕ ਅਤੀਤ ਵਿੱਚ ਲਿਖੇ ਨਾਵਲ ਇਸ ਤਰ੍ਹਾਂ ਪੜ੍ਹਦੇ ਹਨ, ਜਿਵੇਂ ਜੇਨ ਔਸਟਨ (1775–1817) ਦੇ, ਜਿਵੇਂ ਕਿ ਉਹ ਇਤਿਹਾਸਕ ਨਾਵਲ ਹੋਣ।[3]

ਹਵਾਲੇ

[ਸੋਧੋ]
  1. Richard Lee. "Defining the Genre".
  2. Sarah L. Johnson. Historical Fiction: A Guide to the Genre. Westport, CT: Libraries Unlimited, 2005, p. 1.
  3. Lua error in ਮੌਡਿਊਲ:Citation/CS1 at line 3162: attempt to call field 'year_check' (a nil value).