Svoboda | Graniru | BBC Russia | Golosameriki | Facebook
ਸਮੱਗਰੀ 'ਤੇ ਜਾਓ

ਗ੍ਰੀਨ ਰਾਜਨੀਤੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਗ੍ਰੀਨ ਰਾਜਨੀਤੀ, ਜਾਂ ਈਕੋਰਾਜਨੀਤੀ,[1] ਇੱਕ ਰਾਜਨੀਤਿਕ ਵਿਚਾਰਧਾਰਾ ਹੈ ਜਿਸਦਾ ਉਦੇਸ਼ ਵਾਤਾਵਰਣਵਾਦ, ਅਹਿੰਸਾ, ਸਮਾਜਿਕ ਨਿਆਂ ਅਤੇ ਜ਼ਮੀਨੀ ਜਮਹੂਰੀਅਤ ਵਿੱਚ ਜੜ੍ਹਾਂ ਵਾਲੇ ਵਾਤਾਵਰਣ ਪੱਖੋਂ ਪਾਏਦਾਰ ਸਮਾਜ ਦਾ ਨਿਰਮਾਣ ਕਰਨਾ ਹੈ।[2] ਇਹ 1970 ਦੇ ਦਹਾਕੇ ਵਿੱਚ ਪੱਛਮੀ ਵਿਸ਼ਵ ਵਿੱਚ ਰੂਪ ਧਾਰਨ ਕਰਨ ਲੱਗਾ; ਉਸ ਸਮੇਂ ਤੋਂ ਬਾਅਦ ਗ੍ਰੀਨ ਪਾਰਟੀਆਂ ਨੇ ਵਿਸ਼ਵ ਭਰ ਦੇ ਬਹੁਤ ਸਾਰੇ ਦੇਸ਼ਾਂ ਵਿੱਚ ਆਪਣੇ ਆਪ ਨੂੰ ਵਿਕਸਤ ਕੀਤਾ ਹੈ ਅਤੇ ਸਥਾਪਤ ਕੀਤਾ ਹੈ ਅਤੇ ਕੁਝ ਚੋਣ ਸਫਲਤਾਵਾਂ ਵੀ ਪ੍ਰਾਪਤ ਕੀਤੀਆਂ ਹਨ।

ਰਾਜਨੀਤਿਕ ਸ਼ਬਦ "ਗ੍ਰੀਨ" ਦੀ ਸ਼ੁਰੂ ਵਿੱਚ ਵਰਤੋਂ 1970 ਦੇ ਦਹਾਕੇ ਦੇ ਅਖੀਰ ਵਿੱਚ ਬਣਾਈ ਗਈ ਇੱਕ ਗ੍ਰੀਨ ਪਾਰਟੀ ("ਗ੍ਰੀਨਜ਼" ਲਈ ਜਰਮਨ) ਦੇ ਸੰਬੰਧ ਵਿੱਚ ਕੀਤੀ ਗਈ ਸੀ।[3][4][5] "ਪੋਲੀਟੀਕਲ ਇਕਾਲੋਜੀ " ਪੜ ਕਈ ਵਾਰ ਅਕਾਦਮਿਕ ਹਲਕਿਆਂ ਵਿੱਚ ਵਰਤਿਆ ਜਾਂਦਾ ਹੈ, ਪਰੰਤੂ ਉਥੇ ਇਹ ਅਧਿਐਨ ਦੇ ਅੰਤਰ-ਅਨੁਸ਼ਾਸਨੀ ਖੇਤਰ ਦੀ ਨੁਮਾਇੰਦਗੀ ਕਰਨ ਆਉਂਦਾ ਹੈ, ਕਿਉਂਕਿ ਵਿੱਦਿਅਕ ਅਨੁਸ਼ਾਸ਼ਨ ਰਾਜਨੀਤਿਕ ਆਰਥਿਕਤਾ ਦੇ ਨਾਲ ਵਾਤਾਵਰਣਿਕ ਸਮਾਜਿਕ ਵਿਗਿਆਨਾਂ ਨੂੰ ਵਾਤਾਵਰਣ ਦਾ ਖਰਾਬ ਹੁੰਦੇ ਜਾਣਾ ਅਤੇ ਹਾਸ਼ੀਆ ਤੇ ਧੱਕੇ ਜਾਣਾ ਅਤੇ ਵਾਤਾਵਰਣ ਦੇ ਟਕਰਾਅ, ਸੰਭਾਲ ਅਤੇ ਕੰਟਰੋਲ ਅਤੇ ਵਾਤਾਵਰਣੀ ਪਛਾਣਾਂ ਅਤੇ ਸਮਾਜਿਕ ਅੰਦੋਲਨ ਵਰਗੇ ਵਿਸ਼ਿਆਂ ਵਿੱਚ ਜੋੜਨ ਵਾਲੇ ਵਿਆਪਕ ਰੇਂਜ ਦੇ ਅਧਿਐਨ ਪੇਸ਼ ਕਰਦਾ ਹੈ[6][7]

ਗ੍ਰੀਨ ਰਾਜਨੀਤੀ ਦੇ ਸਮਰਥਕਾਂ ਦੇ ਵਿਚਾਰਾਂ ਦੀ ਇਕਾਲੋਜੀ, ਸੰਭਾਲ, ਵਾਤਾਵਰਣਵਾਦ, ਨਾਰੀਵਾਦੀ ਅਤੇ ਸ਼ਾਂਤੀ ਅੰਦੋਲਨਾਂ ਨਾਲ ਵੱਡੀ ਸਾਂਝ ਹੈ। ਲੋਕਤੰਤਰ ਅਤੇ ਵਾਤਾਵਰਣ ਸੰਬੰਧੀ ਮੁੱਦਿਆਂ ਤੋਂ ਇਲਾਵਾ, ਗ੍ਰੀਨ ਰਾਜਨੀਤੀ ਦਾ ਸਰੋਕਾਰ ਨਾਗਰਿਕ ਅਜ਼ਾਦੀ, ਸਮਾਜਿਕ ਨਿਆਂ, ਅਹਿੰਸਾ, ਕਈ ਵਾਰ ਸਥਾਨਕਵਾਦ ਦੇ ਰੂਪਾਂ ਨਾਲ ਹੈ[8] ਅਤੇ ਇਹ ਸਮਾਜਿਕ ਪ੍ਰਗਤੀਵਾਦ ਦਾ ਸਮਰਥਨ ਕਰਨ ਦੀ ਕੋਸ਼ਿਸ਼ ਕਰਦਾ ਹੈ। ਗ੍ਰੀਨ ਪਾਰਟੀ ਪਲੇਟਫਾਰਮ ਰਾਜਨੀਤਿਕ ਖੇਤਰ ਵਿੱਚ ਵੱਡੇ ਪੱਧਰ ਤੇ ਖੱਬੇ ਮੰਨੇ ਜਾਂਦੇ ਹਨ। ਗ੍ਰੀਨ ਵਿਚਾਰਧਾਰਾ ਦੇ ਈਕੋ-ਸਮਾਜਵਾਦ, ਈਕੋ-ਅਰਾਜਕਤਾਵਾਦ ਅਤੇ ਈਕੋ-ਨਾਰੀਵਾਦ ਸਮੇਤ ਕਈ ਹੋਰ ਈਕੋ-ਕੇਂਦਰੀ ਸਿਆਸੀ ਵਿਚਾਰਧਾਰਾਵਾਂ ਨਾਲ ਸੰਬੰਧ ਹਨ, ਪਰ ਇਨ੍ਹਾਂ ਨੂੰ ਕਿਸ ਹੱਦ ਗ੍ਰੀਨ ਸਿਆਸਤ ਦੇ ਰੂਪਾਂ ਦੇ ਤੌਰ ਤੇ ਦੇਖਿਆ ਜਾ ਸਕਦਾ ਹੈ, ਬਹਿਸ ਦਾ ਮਾਮਲਾ ਹੈ।[9] ਜਿਵੇਂ ਹੀ ਖੱਬੇਪੱਖੀ ਗ੍ਰੀਨ ਰਾਜਨੀਤਿਕ ਫ਼ਲਸਫ਼ੇ ਦਾ ਵਿਕਾਸ ਹੋਇਆ, ਉਥੇ ਸੱਜੇ ਪਾਸੇ ਸੰਬੰਧ-ਰਹਿਤ ਅਤੇ ਐਨ ਵਿਰੋਧੀ ਲਹਿਰਾਂ ਵੀ ਵੱਖਰੇ ਤੌਰ ਤੇ ਹੋਂਦ ਵਿੱਚ ਗਈਆਂ ਜਿਹਨਾਂ ਵਿੱਚ - ਗ੍ਰੀਨ ਰੂੜੀਵਾਦ ਅਤੇ ਈਕੋ-ਪੂੰਜੀਵਾਦ ਵਰਗੇ ਈਕੋ ਹਿੱਸੇ ਸ਼ਾਮਲ ਹਨ।

ਇਤਿਹਾਸ

[ਸੋਧੋ]
ਮਹਾਤਮਾ ਗਾਂਧੀ
ਹੈਨਰੀ ਡੇਵਿਡ ਥੋਰੋ, ਪ੍ਰਭਾਵਸ਼ਾਲੀ ਸ਼ੁਰੂਆਤੀ ਗ੍ਰੀਨ ਅਰਾਜਕਤਾਵਾਦੀ ਜਿਸਨੇ ਵਾਲਡਨ ਲਿਖਿਆ

ਹਵਾਲੇ

[ਸੋਧੋ]
  1. Lua error in ਮੌਡਿਊਲ:Citation/CS1 at line 3162: attempt to call field 'year_check' (a nil value).
  2. Wall 2010. p. 12-13.
  3. Lua error in ਮੌਡਿਊਲ:Citation/CS1 at line 3162: attempt to call field 'year_check' (a nil value).
  4. Lua error in ਮੌਡਿਊਲ:Citation/CS1 at line 3162: attempt to call field 'year_check' (a nil value).
  5. Lua error in ਮੌਡਿਊਲ:Citation/CS1 at line 3162: attempt to call field 'year_check' (a nil value).
  6. Peet, Richard; Watts, Michael (2004). Liberation Ecologies: Environment, Development, Social Movements. Routledge. p. 6. ISBN 9780415312363.
  7. Robbins, Paul (2012). Political Ecology: A Critical Introduction. Wiley-Blackwell. ISBN 9780470657324.
  8. Lua error in ਮੌਡਿਊਲ:Citation/CS1 at line 3162: attempt to call field 'year_check' (a nil value).
  9. Wall 2010. p. 47-66.