Svoboda | Graniru | BBC Russia | Golosameriki | Facebook
ਸਮੱਗਰੀ 'ਤੇ ਜਾਓ

ਜਵਾਨ ਤੁਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਅਹਿਮਦ ਰਜ਼ਾ ਯੰਗ ਤੁਰਕਾਂ ਦਾ ਇੱਕ ਪਹਿਲਾ ਆਗੂ
ਪੈਰਿਸ ਵਿੱਚ ਯੰਗ ਤੁਰਕਾਂ ਦਾ 1902 ਵਿੱਚ ਪਹਿਲਾ ਇਜਲਾਸ

ਯੰਗ ਤੁਰਕ (ਤੁਰਕੀ ਬੋਲੀ: جون ترک لر, ਜੂਨ ਤਰਕ ਲਰ)  ਉਸਮਾਨੀਆ ਸਲਤਨਤ ਵਿੱਚ ਸੁਧਾਰਾਂ ਦੇ ਸਮਰਥਕ ਮੁਖ਼ਤਲਿਫ਼ ਗਰੋਹਾਂ ਦਾ ਇਤਿਹਾਦ ਸੀ। ਯੰਗ ਤੁਰਕ ਇਨਕਲਾਬ ਦੇ ਜ਼ਰੀਏ ਹੀ  ਸਲਤਨਤ ਦੂਜੇ ਸੰਵਿਧਾਨਕ ਦੌਰ ਵਿੱਚ ਦਾਖ਼ਲ ਹੋਈ। ਇਹ ਤਹਿਰੀਕ 1889 ਵਿੱਚ ਪਹਿਲੇ ਫ਼ੌਜੀ ਵਿਦਿਆਰਥੀਆਂ ਵਿੱਚ ਫੈਲੀ ਤੇ ਫ਼ਿਰ ਸੁਲਤਾਨ ਅਬਦੁਲ ਹਮੀਦ।I ਦੇ ਜਾਬਰ ਵਿਹਾਰ ਦੇ ਕਰਨ ਅੱਗੇ ਫੈਲਦੀ ਚਲੇ ਗਈ। 1906 ਵਿੱਚ ਬਾਜ਼ਾਬਤਾ ਤੌਰ 'ਤੇ ਏਕਤਾ ਅਤੇ ਪ੍ਰਗਤੀ ਦੇ ਨਾਂ ਨਾਲ਼ ਖ਼ੁਫ਼ੀਆ ਤੌਰ 'ਤੇ ਵਜੂਦ ਵਿੱਚ  ਆਉਣ ਵਾਲ਼ਾ ਗਰੋਹ ਯੰਗ ਤੁਰਕ ਦੇ ਬਹੁਤੇ ਮੈਂਬਰਾਂ ਤੇ ਹੀ ਅਧਾਰਿਤ ਸੀ।